ਨਾਨਕਮੱਤਾ। ਗੁਰੂਦਵਾਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਨਾਨਕਮੱਤਾ ਸਾਹਿਬ ਵਿਖੇ ਕਮੇਟੀ ਦੀ ਪਹਿਲੀ ਮੀਟਿੰਗ ਕੀਤੀ ਗਈ। ਜਿਸ ਵਿੱਚ ਗੁਰੂਦਵਾਰਾ ਸਾਹਿਬ ਵਿਖੇ ਵੱਖ ਵੱਖ ਸੁਧਾਰ ਕਰਨ ਲਈ ਚਰਚਾ ਕੀਤੀ ਗਈ। ਪਰ ਚੁਣੇ ਗਏ ਡਾਇਰੈਕਟਰਾਂ ਵੱਲੋਂ ਰੱਖੇ ਗਏ ਸਭ ਕਮੇਟੀ ਬਨੌਣ ਦੇ ਅਹਿਮ ਪ੍ਰਸਤਾਵ ਤੇ ਸਹਿਮਤੀ ਨਹੀਂ ਬਣ ਪਾਈ। ਕਮੇਟੀ ਵਿੱਚ ਚੁਣੇ ਗਏ 27 ਡਾਇਰੈਕਟਰਾਂ ਵਿਚੋਂ 24 ਡਾਇਰੈਕਟਰ ਮੀਟਿੰਗ ਵਿੱਚ ਪੁੱਜੇ।
ਡਾਇਰੈਕਟਰ ਨਿਰਮਲਜੀਤ ਸਿੰਘ ਹੰਸਪਾਲ ਨੇ ਦੱਸਿਆ ਕਿ ਗੁਰੂਦਵਾਰਾ ਮੈਨੇਜਮੈਂਟ ਦੇ ਸੁਧਾਰ ਲਈ ਸਭ ਕਮੇਟੀ ਬਣਾਉਣੀ ਬਹੁਤ ਜਰੂਰੀ ਸੀ ਜਿਸ ਤੇ ਅੱਜ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਸ. ਹਰਬੰਸ ਸਿੰਘ ਚੁੱਘ ਚਰਚਾ ਕਰਨ ਤੋਂ ਭੱਜਦੇ ਨਜ਼ਰ ਆਏ। ਓਹਨਾਂ ਕਿਹਾ ਕਿ ਅਸੀਂ ਸਾਰੇ ਡਾਇਰੈਕਟਰਾਂ ਨੇ ਪ੍ਰਧਾਨ ਸਾਹਿਬ ਨੂੰ ਲਿਖਤੀ ਮੰਗ ਪੱਤਰ ਦਿੱਤਾ ਹੈ ਕਿ ਜੇਕਰ ਇਕ ਮਹੀਨੇ ਵਿੱਚ ਦੁਬਾਰਾ ਮੀਟਿੰਗ ਸਦ ਕੇ ਸਭ ਕਮੇਟੀ ਨਹੀਂ ਬਣਾਈ ਗਈ ਤਾਂ ਗੁਰੂਦਵਾਰਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਿਕ ਸਾਰੇ ਡਾਇਰੈਕਟ ਮਿਲ ਕੇ ਮੀਟਿੰਗ ਕਰ ਕੇ ਸਭ ਕਮੇਟੀ ਬਣਾਉਣਗੇ।