ਭਾਰਤੀ ਸਿੱਖ ਸੰਗਠਨ ਨੇ 23 ਮਾਰਚ ਨੂੰ ਹਰਿਦੁਆਰ ਵਿਖੇ ਹੋਣ ਵਾਲੇ ਪੰਥਕ ਇਕੱਠ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਸਦਾ ਦਿੱਤਾ ਹੈ। ਇਹ ਇਕੱਠ ਪਿਛਲੇ ਦਿਨੀਂ ਲਕਸਰ ਵਿਖੇ ਹੋਈ ਘਟਨਾ ਵਿਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਰੱਖਿਆ ਗਿਆ ਹੈ ।
ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਵਿਰਕ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਵੀਰ ਭੈਣਾਂ 23 ਮਾਰਚ ਨੂੰ ਨਿਰਮਲ ਕੁਟੀਆ , ਹਰਿਦੁਆਰ ਵਿਖੇ ਹੋਣ ਵਾਲੀ ਪੰਚਾਇਤ ਵਿਚ ਜਰੂਰ ਪਹੁੰਚੋ ਤਾਂ ਕਿ ਅਸੀਂ ਓਸ ਨੌਜਵਾਨ ਲਈ ਪ੍ਰਸ਼ਾਸਨ ਤੇ ਇਨਸਾਫ਼ ਕਰਨ ਦਾ ਦਬਾਅ ਬਣਾ ਸਕੀਏ । ਓਹਨਾਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਪ੍ਰਤੀ ਹਰ ਦਿਨ ਕੋਈ ਨਾ ਕੋਈ ਨਵੀਂ ਘਟਨਾ ਸੁਣਨ ਨੂੰ ਮਿਲਦੀ ਹੈ ਜੋ ਬਹੁਤ ਹੀ ਮੰਦਭਾਗਾ ਹੈ ।ਇਸ ਦੇਸ਼ ਲਈ ਸਿੱਖ ਧਰਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ।
ਓਹਨਾਂ ਕਿਹਾ ਪਹਿਲਾਂ ਸਰਕਾਰ ਵੱਲੋਂ ਲਖੀਮਪੁਰ ਘਟਨਾ ਤੇ ਮੰਤਰੀ ਦੇ ਮੁੰਡਾ ਜੋ ਘਟਨਾ ਦਾ ਮੁੱਖ ਮੁਲਜ਼ਮ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ , ਅਤੇ ਘਟਨਾ ਦੇ ਗਵਾਹਾਂ ਤੇ ਹਮਲੇ ਕਿਤੇ ਜੰਦੇ ਨੇ ,ਜਿਸ ਮੁਲਜ਼ਮ ਨੇ ਕਿਸਾਨਾਂ ਨੂੰ ਗੱਡੀ ਥੱਲੇ ਦੇ ਦਿੱਤਾ ਉਸਨੂੰ ਜ਼ਮਾਨਤ ਦੇ ਦਿੱਤੀ ਜੰਦੀ ਹੈ। ਫਿਰ ਇਹ ਲਕਸਰ ਦੀ ਘਟਨਾ ਜਿੱਥੇ ਇਕ ਸਿੱਖ ਨੌਜਵਾਨ ਸੜਕ ਤੇ ਹੋਏ ਹਾਦਸੇ ਵਿੱਚ ਮਦਦ ਕਰ ਰਿਹਾ ਸੀ ਉਸਦੇ ਨਾਲ ਪੁਲਿਸ ਵੱਲੋਂ ਹੀ ਕੁਟਮਾਰ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਮਾਮਲੇ ਤੋਂ ਅਵਗਤ ਵੀ ਕਰਾਇਆ ਪਰ ਕੋਈ ਕਾਰਵਾਈ ਅਜੇ ਤਕ ਨਹੀਂ ਹੋਈ ਇਸ ਲਈ 23 ਮਾਰਚ ਨੂੰ ਨਿਰਮਲ ਕੁਟੀਆ , ਹਰਿਦੁਆਰ ਵਿਖੇ ਇਕ ਪੰਥ ਦੀ ਮਹਾਂ ਪੰਚਾਇਤ ਰੱਖੀ ਗਈ ਹੈ ।