ਜਾਣਕਾਰੀ ਮੁਤਾਬਿਕ ਫਰੀਦਕੋਟ ਸ਼ਾਹੀ ਹਵੇਲੀ ਦੇ ਨਜ਼ਦੀਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਵਿਚ ਕਾਰ ਚਾਲਕ ਬਜ਼ੁਰਗ ਵਿਚੇ ਹੀ ਸੜ ਕੇ ਸੁਆਹ ਹੋ ਗਿਆ । ਕਾਰ ਚਾਲਕ ਆਪਣੀ ਜਾਨ ਬਚਾਉਣ ਲਈ ਕਾਫ਼ੀ ਸਮਾਂ ਗੱਡੀ ਦਾ ਹਾਰਨ ਵਜਾਉਂਦਾ ਰਿਹਾ,ਪਰ ਲੋਕ ਵੀਡੀਓ ਬਣਾਉਣ ਵਿੱਚ ਰੁੱਝੇ ਰਹੇ। ਤਮਾਸ਼ਬੀਨਾਂ ਦੀ ਭੀੜ੍ਹ ਚੋਂ ਕਿਸੇ ਵੀ ਕਾਇਰ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ।
ਕਾਰ ਚਾਲਕ ਵੀਰੇਵਾਲਾ ਖੁਰਦ ਦਾ ਨਿਵਾਸੀ ਸੀ ਜੋ ਅੱਜਕੱਲ੍ਹ ਹਰਿੰਦਰਾ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ। ਅਫਸੋਸ ਗੁਰ ਸਿਧਾਂਤਾ ਤੋਂ ਸੱਖਣੇ ਪੰਜਾਬ ਦੀ ਜਿਊਂਦੀ ਜਾਗਦੀ ਤਸਵੀਰ ਹੈ…ਸਰਕਾਰਾਂ ਨੂੰ ਕੋਸਣ ਵਾਲਿਆਂ ਦੇ ਸਾਡੇ ਪੱਲੇ ਵੀ ਕੱਖ ਨਹੀ ਰਿਹਾ।