ਨਵੀਂ ਦਿੱਲੀ: ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਰੀਬ ਡੇਢ ਸਾਲ ਤੋਂ ਦਿੱਲੀ, ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਬੈਠੇ ਸਨ, ਆਖਿਰਕਾਰ ਉਨ੍ਹਾਂ ਦੀ ਮੰਗ ਨੂੰ ਸਰਕਾਰ ਨੇ ਮੰਨ ਲਿਆ, ਜਿਸ ਤੋਂ ਬਾਅਦ ਅੱਜ ਕਿਸਾਨ ਆਪਣੀ ਇਤਿਹਾਸਤਕ ਜਿੱਤ ਲਈ ਧੰਨਵਾਦ ਕਰਨ ਲਈ ਗੁਰਦੁਆਰੇ ਪਹੁੰਚੇ।
ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਮੂਹ ਕਿਸਾਨ ਆਗੂਆਂ ਨੇ ਮੱਥਾ ਟੇਕਿਆ ਅਤੇ ਜੰਗ ਜਿੱਤਣ ਅਤੇ ਸਹੀ ਸਲਾਮਤ ਵਾਪਸੀ ਲਈ ਅਰਦਾਸ ਕੀਤੀ।
ਗੁਰੂਘਰ ‘ਚ ਮੱਥਾ ਟੇਕਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਦੱਸਿਆ ਕਿ ਗੁਰੂਘਰ ‘ਚ ਜਿੱਤ ਤੋਂ ਬਾਅਦ ਉਹ ਸ਼ੁਕਰਾਨਾ ਕਰਨ ਆਏ ਹਨ| ਉਹਨਾਂ ਨੂੰ ਗੁਰੂਘਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਹੁਤ ਮਦਦ ਮਿਲੀ। ਖਾਣੇ ਤੋਂ ਲੈ ਕੇ ਦਵਾਈਆਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਤਰ੍ਹਾਂ ਦੀ ਮਦਦ ਕੀਤੀ।
ਦਿੱਲੀ ਦੇ ਚਾਰੇ ਪਾਸੇ ਮੋਰਚੇ ਸਨ। ਇਸ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ। ਸਬਜ਼ੀਆਂ ਤੋਂ ਲੈ ਕੇ ਦੁੱਧ ਤੋਂ ਲੈ ਕੇ ਲੱਸੀ ਤੱਕ ਲੰਗਰਾਂ ਵਿੱਚ ਪਹੁੰਚਾਇਆ। ਸੰਘਰਸ਼ ਦੌਰਾਨ ਡਾਕਟਰਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ। ਇਸ ਦੇ ਸਫਾਈ ਸੇਵਕਾਂ ਨੇ ਮੁਫਤ ਸਫਾਈ ਦੇ ਪ੍ਰਬੰਧਾਂ ਨੂੰ ਸੰਭਾਲ ਕੇ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨਾਂ ਨੂੰ ਜਿੱਤ ਮਿਲੀ ਹੈ ਤਾਂ ਉਹ ਆਮ ਲੋਕਾਂ ਦੇ ਸਹਿਯੋਗ ਸਦਕਾ ਹੀ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਮੱਥਾ ਟੇਕਣ ਉਪਰੰਤ ਅਰਦਾਸ ਕੀਤੀ ਗਈ ਕਿ ਹਰ ਕੋਈ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤ ਜਾਵੇ। ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਤਰੱਕੀਆਂ ਬਖਸ਼ਣ।