ਕਿੱਛਾ। ਅੱਜ ਗੁਰਦੁਆਰਾ ਸਿੰਘ ਸਭਾ, ਕਿੱਛਾ ਵਿਖੇ ਪੰਜਾਬੀ ਮਹਾਂਸਭਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਉਤਰਾਖੰਡ ਵਿਕਾਸ ਪੁਰਸ਼ 67 ਕਿੱਛਾ ਤੋਂ ਕਾਂਗਰਸੀ ਉਮੀਦਵਾਰ ਤਿਲਕ ਰਾਜ ਬੇਹੜ ਦੇ 65ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਚਹੇਤਿਆਂ ਅਤੇ ਸ਼ੁਭਚਿੰਤਕਾਂ ਨੇ ਗੁਰਦੁਆਰਾ ਸਿੰਘ ਸਭਾ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਮਿਠਾਈਆਂ ਵੰਡੀਆਂ।
ਇਸ ਮੌਕੇ ਉਨ੍ਹਾਂ ਦੇ ਸ਼ੁਭਚਿੰਤਕ ਦਵਿੰਦਰ ਸਿੰਘ ਵਿਰਕ ਪ੍ਰਧਾਨ, ਜਗਰੂਪ ਸਿੰਘ ਗੋਲਡੀ, ਅਮਰਜੀਤ ਸਿੰਘ, ਜਤਿੰਦਰ ਸੰਧੂ, ਸੁਖਦੇਵ ਸਿੰਘ, ਸਤਪਾਲ ਗਾਬਾ, ਜਸਵਿੰਦਰ ਸਿੰਘ, ਕਰਨਵੀਰ ਸਿੰਘ, ਸੰਨੀ ਨਾਗੀ, ਰਿੱਕੀ ਭਾਈ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਪਰਵਿੰਦਰ ਕੌਰ, ਮਨਜੀਤ ਨਾਇਰ, ਪ੍ਰੀਤੀ ਨਾਇਰ ਸਮੇਤ ਕਈ ਲੋਕ ਮੌਜੂਦ ਸਨ।
ਨਿਰਮਲ ਸਿੰਘ ਹੰਸਪਾਲ, ਕਿੱਛਾ