ਕਿੱਛਾ। ਊਧਮ ਸਿੰਘ ਨਗਰ ਦੇ ਕਿੱਛਾ ਵਿੱਚ ਵਪਾਰ ਮੰਡਲ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਹੰਸਪਾਲ ਦੇ ਪੁੱਤਰ ਜਗਦੀਪ ਹੰਸਪਾਲ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਸੂਬਾਈ ਉਦਯੋਗ ਬੋਰਡ ਦੇ ਅਧਿਕਾਰੀਆਂ ਨੇ ਐਸ.ਐਸ.ਪੀ ਨਾਲ ਮੁਲਾਕਾਤ ਕੀਤੀ।

ਦੱਸ ਦਈਏ ਕਿ ਵਪਾਰ ਮੰਡਲ ਦੇ ਜਿਲ੍ਹਾ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਹੰਸਪਾਲ ਦਾ ਪੁੱਤਰ ਜਗਦੀਪ ਹੰਸਪਾਲ ਆਪਣੇ ਦੋਸਤ ਭਗਵੰਤ ਸਿੰਘ ਨਾਲ ਸਕੂਟੀ ਤੇ ਕਿੱਛਾ ਬਜ਼ਾਰ ਵੱਲ ਜਾ ਰਿਹਾ ਸੀ। ਮੇਨ ਬਾਜ਼ਾਰ ‘ਚ ਕ੍ਰਿਸ਼ਨਾ ਜਵੈਲਰਜ਼ ਦੇ ਸਾਹਮਣੇ ਦੋ ਬਾਈਕ ‘ਤੇ ਸਵਾਰ ਪੰਜ ਨੌਜਵਾਨ ਉਥੇ ਪਹੁੰਚੇ ਅਤੇ ਪੰਜਾਂ ਨੇ ਜਗਦੀਪ ਹੰਸਪਾਲ ਅਤੇ ਭਗਵੰਤ ਸਿੰਘ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜਗਦੀਪ ਅਤੇ ਭਗਵੰਤ ਸਿੰਘ ਜ਼ਖ਼ਮੀ ਹੋ ਗਏ। ਮਾਮਲੇ ਸਬੰਧੀ ਨਿਰਮਲ ਸਿੰਘ ਦੀ ਸ਼ਿਕਾਇਤ ’ਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਪਰ ਅਜੇ ਤੱਕ ਪੁਲਿਸ ਹਮਲਾਵਰਾਂ ਨੂੰ ਫੜ ਨਹੀਂ ਸਕੀ ਹੈ।
ਇਸ ਮਾਮਲੇ ਨੂੰ ਲੈ ਕੇ ਸੂਬਾਈ ਉਦਯੋਗ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੂੱਡੀ ਦੀ ਅਗਵਾਈ ਹੇਠ ਵਪਾਰੀਆਂ ਨੇ ਐਸਐਸਪੀ ਨੂੰ ਮਿਲ ਕੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।