ਕਾਨਪੁਰ : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਸੂਬੇ ਵਿੱਚ ਹਰ ਰੋਜ਼ ਕਈ ਰੈਲੀਆਂ ਅਤੇ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ‘ਚ ਬੁੱਧਵਾਰ ਨੂੰ ਵਿਰੋਧੀ ਧਿਰ ਨੂੰ ਜਵਾਬ ਦੇਣ ਦੀ ਬਜਾਏ ਭਾਜਪਾ ਵਰਕਰ ਆਪਸ ‘ਚ ਭਿੜ ਗਏ। ਸਟੇਜ ‘ਤੇ ਬੈਠਣ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਲੋਕ ਆਫਸ ਵਿਚ ਗੱਲ ਸੁਲਝਾਉਣ ਦੀ ਬਜਾਏ ਇਕ ਦੂਜੇ ਨਾਲ ਹੱਥੋ ਪਾਈ ਹੋ ਗਏ।
ਦਰਅਸਲ ਇਹ ਘਟਨਾ ਕੰਨੌਜ ‘ਚ ਭਾਜਪਾ ਦੀ ਜਨ ਵਿਸ਼ਵਾਸ ਯਾਤਰਾ ਦੌਰਾਨ ਵਾਪਰੀ। ਵਿਧਾਨ ਸਭਾ ਹਲਕਾ ਛਿਬਰਾਮੂ ਦੇ ਨਹਿਰੂ ਕਾਲਜ ਵਿਖੇ ਜਨ ਵਿਸ਼ਵਾਸ ਯਾਤਰਾ ਤਹਿਤ ਜਨ ਸਭਾ ਲਈ ਸਟੇਜ ਤਿਆਰ ਕੀਤੀ ਗਈ। ਸਟੇਜ ‘ਤੇ ਬੈਠਣ ਨੂੰ ਲੈ ਕੇ ਮੌਜੂਦਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ।
ਭਾਜਪਾ ਦੀ ਮੌਜੂਦਾ ਵਿਧਾਇਕਾ ਅਰਚਨਾ ਪਾਂਡੇ ਦੇ ਸਮਰਥਕਾਂ ‘ਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹਮਲਾ ਕਰਨ ਦਾ ਦੋਸ਼ ਹੈ। ਸ਼ਹਿਰ ਦੇ ਦੌਰੇ ਤੋਂ ਬਾਅਦ ਨਹਿਰੂ ਕਾਲਜ ਵਿਖੇ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ।