ਦੇਹਰਾਦੂਨ ‘ਚ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦੱਸਿਆ ਕਿ ਪਿਥੌਰਾਗੜ੍ਹ ‘ਚ 125.50 ਮਿਲੀਮੀਟਰ ਬਾਰਿਸ਼ ਹੋਈ ਹੈ, ਜਿੱਥੇ ਕਾਲੀ, ਗੋਰੀ ਅਤੇ ਸਰਯੂ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਹਨ। ਜ਼ਮੀਨ ਖਿਸਕਣ ਕਾਰਨ ਸੂਬੇ ਭਰ ਦੀਆਂ 200 ਤੋਂ ਵੱਧ ਪੇਂਡੂ ਸੜਕਾਂ ਬੰਦ ਹੋ ਗਈਆਂ ਹਨ। ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜ਼ਿਲ੍ਹੇ ਦੇ ਮੁਨਸਿਆਰੀ ਉਪ ਮੰਡਲ ਦੇ ਤੇਜਮ ਪਿੰਡ ਵਿੱਚ ਸਭ ਤੋਂ ਵੱਧ 200 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Uttarakhand and Himachal Weather Update: ਮੀਂਹ ਰੁਕਣ ਦੇ ਸੰਕੇਤ ਨਹੀਂ ਦੇ ਰਹੀ ਹੈ। ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਮੁੰਬਈ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਸਭ ਤੋਂ ਵੱਧ ਨੁਕਸਾਨ ਉੱਤਰਾਖੰਡ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਦਰਿਆਵਾਂ ਅਤੇ ਨਦੀਆਂ ਦਾ ਵਹਾਅ ਹੈ। ਸਥਿਤੀ ਇਹ ਹੈ ਕਿ ਕੁਝ ਦਰਿਆ ਸਾਰੀਆਂ ਹੱਦਾਂ ਪਾਰ ਕਰ ਕੇ ਆਬਾਦੀ ਤੱਕ ਪਹੁੰਚ ਗਏ ਹਨ। ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਤੋਂ ਲੈ ਕੇ ਸਕੂਲ ਅਤੇ ਬਾਜ਼ਾਰ ਪਾਣੀ ਵਿੱਚ ਡੁੱਬੇ ਹੋਏ ਹਨ। ਉਤਰਾਖੰਡ ਦੇ ਕਈ ਹਿੱਸਿਆਂ ‘ਚ ਸੋਮਵਾਰ ਨੂੰ ਵੀ ਲਗਾਤਾਰ ਬਾਰਿਸ਼ ਜਾਰੀ ਹੈ, ਜਿਸ ਕਾਰਨ ਕੁਮਾਉਂ ਖੇਤਰ ਦੀਆਂ ਨਦੀਆਂ ‘ਚ ਤੇਜ਼ੀ ਹੈ, ਸੈਂਕੜੇ ਸੜਕਾਂ ਬੰਦ ਹਨ ਅਤੇ ਚੰਪਾਵਤ ਅਤੇ ਊਧਮ ਸਿੰਘ ਨਗਰ ਜ਼ਿਲਿਆਂ ਦੇ ਕਈ ਪਿੰਡਾਂ ‘ਚ ਭਾਰੀ ਪਾਣੀ ਭਰ ਗਿਆ ਹੈ।
ਊਧਮ ਸਿੰਘ ਨਗਰ ਦੇ ਖਟੀਮਾ ‘ਚ ਸੋਮਵਾਰ ਨੂੰ ਭਾਰੀ ਮੀਂਹ ਪਿਆ। ਭਾਰੀ ਬਰਸਾਤ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਨੇਪਾਲ ਅਤੇ ਪਿਥੌਰਾਗੜ੍ਹ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਿਆ। ਖਟੀਮਾ ਦੇ ਟੋਲ ਪਲਾਜ਼ਾ ਦੇ ਆਲੇ-ਦੁਆਲੇ ਇੰਨਾ ਪਾਣੀ ਸੀ ਕਿ ਪੂਰਾ ਟੋਲ ਬੂਥ ਹੀ ਪਾਣੀ ‘ਚ ਡੁੱਬ ਗਿਆ। ਪਾਣੀ ਭਰਨ ਤੋਂ ਬਾਅਦ ਟੋਲ ਪਲਾਜ਼ਾ ਦਾ ਕੰਮ ਬੰਦ ਕਰਨਾ ਪਿਆ। ਖਟੀਮਾ ਦੇ ਨਾਲ-ਨਾਲ ਬਨਬਾਸਾ ਅਤੇ ਨਾਨਕਮੱਤਾ ਦੇ ਇਲਾਕੇ ਵੀ ਹੜ੍ਹ ਦੀ ਮਾਰ ਹੇਠ ਹਨ।