ਘਟਨਾ ਨਾਨਕਮੱਤਾ ਖੇਤਰ ਅਧੀਨ ਪੈਂਦੇ ਪਿੰਡ ਬਿਜਤੀ ਦੀ ਹੈ, ਜਿੱਥੇ ਬੂਥ ‘ਤੇ ਵੋਟਾਂ ਵਾਲੇ ਦਿਨ ਵੋਟਰ ਸੂਚੀ ‘ਚ ਭਾਜਪਾ ਉਮੀਦਵਾਰ ਪ੍ਰੇਮ ਸਿੰਘ ਰਾਣਾ ਦੀ ਫੋਟੋ ਵੀ ਛਪੀ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਫੋਟੋ ਨਾਲ ਭਾਜਪਾ ਦੇ ਸਲੋਗਨ ਲਿਖੇ ਗਏ ਅਤੇ ਸਥਾਨਕ ਵਿਧਾਇਕ ਪ੍ਰੇਮ ਸਿੰਘ ਰਾਣਾ ਦੇ ਅਤੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਸਥਾਨਕ ਨਿਵਾਸੀ ਬਲਜੀਤ ਸਿੰਘ ਉਰਫ਼ ਬੂਟਾ ਆਪਣੇ ਸਾਥੀਆਂ ਸਮੇਤ ਬੂਥ ‘ਤੇ ਵੋਟ ਪਾਉਣ ਲਈ ਆਏ , ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸਭ ਦੇਖ ਕੇ ਵਿਰੋਧ ਕੀਤਾ, ਸਥਾਨਕ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੋਣ ਅਧਿਕਾਰੀਆਂ ਵੱਲੋਂ ਪ੍ਰਚਾਰ ਸਮਗਰੀ ਨੂੰ ਵੋਟਰ ਲਿਸਟ ਤੋਂ ਅਲਗ ਕੀਤਾ ਗਿਆ।