ਕਾਹਿਰਾ: ਸੁਡਾਨ ਵਿੱਚ ਇੱਕ ਸਹਾਇਤਾ ਸਮੂਹ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਯੁੱਧ ਪ੍ਰਭਾਵਿਤ ਦਾਰਫੁਰ ਖੇਤਰ ਵਿੱਚ ਅਰਬਾਂ ਅਤੇ ਗੈਰ-ਅਰਬਾਂ ਦਰਮਿਆਨ ਕਬਾਇਲੀ ਸੰਘਰਸ਼ ਵਿੱਚ ਘੱਟੋ-ਘੱਟ 168 ਲੋਕ ਮਾਰੇ ਗਏ।
ਦਾਰਫੁਰ ਵਿਚ ਸ਼ਰਨਾਰਥੀਆਂ ਅਤੇ ਵਿਸਥਾਪਤੀਆਂ ਲਈ ਜਨਰਲ ਕੋਆਰਡੀਨੇਸ਼ਨ ਦੇ ਬੁਲਾਰੇ ਐਡਮ ਰੀਗਲ ਨੇ ਕਿਹਾ ਕਿ ਪੱਛਮੀ ਦਾਰਫੁਰ ਸੂਬੇ ਦੇ ਕ੍ਰਿਨਿਕ ਖੇਤਰ ਵਿਚ ਹੋਈ ਹਿੰਸਾ ਵਿਚ 98 ਲੋਕ ਜ਼ਖਮੀ ਵੀ ਹੋਏ ਹਨ।
ਰੀਗਲ ਦੇ ਅਨੁਸਾਰ, ਵੀਰਵਾਰ ਨੂੰ ਕ੍ਰਿਨਿਕ ਵਿੱਚ ਇੱਕ ਅਣਪਛਾਤੇ ਹਮਲਾਵਰ ਵੱਲੋਂ ਦੋ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ, ਜੋ ਬਾਅਦ ਵਿੱਚ ਭਿਆਨਕ ਹਿੰਸਾ ਵਿੱਚ ਬਦਲ ਗਿਆ।