ਰਾਮਪੁਰ ‘ਚ ਲਖੀਮਪੁਰ ਖੀਰੀ ਕਾਂਡ ਦੇ ਗਵਾਹ ‘ਤੇ ਪੰਜ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਭਾਜਪਾ ਆਗੂ ਨੇ ਗਵਾਹ ਨੂੰ ਧਮਕਾਉਂਦੇ ਹੋਏ ਕਿਹਾ ਕਿ ‘ਜੇ ਉਹ ਲਖੀਮਪੁਰ ਮਾਮਲੇ ਵਿੱਚ ਅਦਾਲਤ ਵਿਚ ਗਵਾਹੀ ਦੇਣ ਗਿਆ ਤਾਂ ਉਸ ਦੇ ਗੋਲੀ ਮਾਰ ਦੇਣਗੇ’। ‘ਤੇ ਲਾਇਸੈਂਸੀ ਪਿਸਤੌਲ ਨਾਲ ਉਸਦੇ ਮੂੰਹ ਤੇ ਸੱਟ ਮਾਰ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲੀਸ ਨੇ ਦੋ ਨਾਮਜ਼ਦ ਸਮੇਤ ਪੰਜ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਕਿਸਾਨ ਆਗੂ ਨੂੰ ਧਮਕੀਆਂ ਦਿੰਦੇ ਹੋਏ ਬਿਲਾਸਪੁਰ ਵੱਲ ਭੱਜ ਗਏ।
ਦੋਸ਼ ਹੈ ਕਿ ਹਮਲਾਵਰ ਕਿਸਾਨ ਆਗੂ ‘ਤੇ ਲਖੀਮਪੁਰ ਖੀਰੀ ਦੇ ਤਿਕੂਨੀਆ ਮਾਮਲੇ ‘ਚ ਗਵਾਹੀ ਨਾ ਦੇਣ ਦਾ ਦਬਾਅ ਬਣਾ ਰਹੇ ਸਨ। ਕਿਸਾਨ ਆਗੂ ਨੇ ਘਟਨਾ ਦੀ ਸ਼ਿਕਾਇਤ ਥਾਣਾ ਕੋਤਵਾਲੀ ਵਿੱਚ ਦਿੱਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲੇ ਵਿੱਚ ਐਸਪੀ ਅੰਕਿਤ ਮਿੱਤਲ ਨੇ ਮੁੱਢਲੀ ਜਾਂਚ ਵਿੱਚ ਇਸ ਨੂੰ ਰੋਡ ਰੇਜ ਦੀ ਘਟਨਾ ਦੱਸਿਆ ਹੈ ਅਤੇ ਕਿਹਾ ਕਿ ਲਖੀਮਪੁਰ ਘਟਨਾ ਦੀ ਗਵਾਹੀ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।
ਇਹ ਸੀ ਮਾਮਲਾ
ਲਖੀਮਪੁਰ ਖੀਰੀ ਦੇ ਤਿਕੁਨੀਆ ‘ਚ ਕਿਸਾਨ ਅੰਦੋਲਨ ਦੌਰਾਨ ਹਿੰਸਾ ਭੜਕ ਗਈ। ਹਿੰਸਾ ਵਿੱਚ ਕਿਸਾਨਾ ਸਮੇਤ ਕਈ ਲੋਕ ਮਾਰੇ ਗਏ ਸਨ। ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦਾ ਨਾਂ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ। ਹਾਲਾਂਕਿ ਬਾਅਦ ‘ਚ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ ‘ਚ ਰਾਮਪੁਰ ਦੇ ਬਿਲਾਸਪੁਰ ਥਾਣਾ ਖੇਤਰ ਦੇ ਭੁੱਕਸੌਰਾ ਦਾ ਰਹਿਣ ਵਾਲਾ ਹਰਦੀਪ ਸਿੰਘ ਪੁੱਤਰ ਹਰੀ ਸਿੰਘ ਵੀ ਗਵਾਹ ਹੈ। ਉਸ ਨੇ ਦੱਸਿਆ ਕਿ ਅਦਾਲਤ ਵਿੱਚ ਦੋ ਵਾਰ ਉਸ ਦੀ ਗਵਾਹੀ ਵੀ ਹੋ ਚੁੱਕੀ ਹੈ।
ਹਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਐਤਵਾਰ ਸ਼ਾਮ ਕਰੀਬ ਸੱਤ ਵਜੇ ਉਹ ਆਪਣੇ ਦੋਸਤ ਸਤਿੰਦਰ ਸਿੰਘ ਨਾਲ ਬਾਈਕ ‘ਤੇ ਨਵਾਬਗੰਜ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ। ਉਸ ਦਾ ਆਪਣਾ ਸਾਥੀ ਜਗਜੀਤ ਸਿੰਘ ਉਸ ਦੇ ਪਿੱਛੇ ਇਕ ਹੋਰ ਬਾਈਕ ‘ਤੇ ਸਵਾਰ ਸੀ। ਇਲਜ਼ਾਮ ਹੈ ਕਿ ਰਸਤੇ ਵਿੱਚ ਮੇਹਰ ਸਿੰਘ ਦਿਓਲ, ਸਰਬਜੀਤ ਸਿੰਘ ਸਮੇਤ ਪੰਜ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਇਲਜ਼ਾਮ ਹੈ ਕਿ ਇਸ ਦੌਰਾਨ ਮੇਹਰ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਦੇ ਬੱਟ ਨਾਲ ਉਸਦੇ ਮੂੰਹ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਹਨ।
ਘਟਨਾ ਦੌਰਾਨ ਕਈ ਰਾਹਗੀਰ ਇਕੱਠੇ ਹੋ ਗਏ। ਜਦੋਂ ਉਹ ਲੋਕ ਮੌਕੇ ਵੱਲ ਭੱਜੇ ਤਾਂ ਹਮਲਾਵਰ ਉਸ ਨੂੰ ਧਮਕੀਆਂ ਦਿੰਦੇ ਹੋਏ ਬਿਲਾਸਪੁਰ ਵੱਲ ਨੂੰ ਮੌਕੇ ਤੋਂ ਫਰਾਰ ਹੋ ਗਏ। ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਲਖੀਮਪੁਰ ਅਦਾਲਤ ਵਿੱਚ ਗਵਾਹੀ ਦਿੰਦਾ ਹੈ ਤਾਂ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।