ਅਮਰੀਕਾ
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ “ਵਿਚਿ ਦੁਨੀਆ ਸੇਵ ਕਮਾਈਐ” ਦੇ ਸੁਨਿਹਰੀ ਸਿਧਾਂਤ ਨੂੰ ਲੈ ਕੇ ਚੱਲਦਿਆਂ ਮਾਨਵਤਾ ਦੀ ਸੇਵਾ ਦਾ ਸੰਕਲਪ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਦੀ ਟੀਮ ਵਲੋਂ ਲਗਾਤਾਰ ਮਾਨਵਤਾ ਦੀ ਭਲਾਈ ਕੀਤੀ ਜਾ ਰਹੀ ਹੈ।
ਪਿਛਲੇ ਦਿਨੀਂ ਹੋਏ ਯੂਬਾ ਸਿਟੀ ਅਮਰੀਕਾ ਦੇ ਸਾਲਾਨਾ ਮੁੱਖ ਸਮਾਗਮ ਵਿੱਚ ਸ੍ਰ.ਬਲਦੇਵ ਸਿੰਘ ਜੀ ਦੀ ਸਮਰਾ ਟਰਾਂਸਪੋਰਟ ਦੇ ਵਿਸ਼ੇਸ਼ ਸਹਿਯੋਗ ਨਾਲ ਜਿੰਦਗੀ ਜਿੰਦਾਬਾਦ ਦੀ ਟੀਮ ਨੇ ਉਥੇ ਲੋਕਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਅਤੇ ਸ੍ਰ. ਮੱਖਣ ਸਿੰਘ ਜੀ ਦੀ JKH ਟਰਾਂਸਪੋਰਟ ਵਲੋਂ ਵੀ ਸਾਥ ਦਿੰਦਿਆਂ ਉਨ੍ਹਾਂ ਦੀ ਟੀਮ ਨੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਅੱਗੇ ਆਏ। ਲੋਕਾਂ ਵੱਲੋਂ ਵੀ ਇਸ ਲਈ ਕਾਫੀ ਪ੍ਰਸ਼ੰਸਾ ਕੀਤੀ ਗਈ ਲੋਕਾਂ ਨੇ ਇਹਨਾਂ ਦੇ ਪ੍ਰਬੰਧ ਨੂੰ ਵੇਖ ਕੇ ਕਾਫੀ ਸਲਾਹਿਆ।
ਯੂਬਾ ਸਿਟੀ ਇਹ ਸਮਾਗਮ ਹਰ ਸਾਲ ਵੱਡੇ ਪੱਧਰ ਉਪਰ ਮਨਾਇਆ ਜਾਂਦਾ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ। ਜ਼ਿੰਦਗੀ ਜ਼ਿੰਦਾਬਾਦ ਟੀਮ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ ਇਸ ਮੌਕੇ ਉਪਰ ਇਨ੍ਹਾਂ ਦੀ ਟੀਮ ਵਿੱਚ ਮੱਖਣ ਸਿੰਘ, ਨਾਨਕ ਸਿੰਘ, ਤਰਸੇਮ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ ਗੁਰਬਾਜ ਸਿੰਘ, ਰੋਸ਼ਨ ਸਿੰਘ, ਚਰਨਜੀਤ ਸਿੰਘ, ਨਸੀਬ ਸਿੰਘ, ਮੱਘਰ ਸਿੰਘ, ਬਲਦੇਵ ਸਿੰਘ, ਗੌਰਵ, ਅੰਮ੍ਰਿਤਪਾਲ ਸਿੰਘ, ਰਾਜਪ੍ਰੀਤ ਸਿੰਘ, ਜਗਦੀਪ ਸਿੰਘ, ਆਦਿ ਹਾਜ਼ਰ ਸਨ।
ਜਿੰਦਗੀ ਜਿੰਦਾਬਾਦ ਦੀਆਂ ਟੀਮਾਂ ਵਿਦੇਸ਼ਾਂ ਵਿੱਚ ਲਗਾਤਾਰ ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚ ਇੰਗਲੈਂਡ ਤੋਂ ਅਜਮੇਰ ਸਿੰਘ, ਕਨੇਡਾ ਤੋਂ ਮਨਪ੍ਰੀਤ ਸਿੰਘ ਢਿੱਲੋਂ, ਯੁਰੋਪ ਆਦਿ ਤੋਂ ਅਨੇਕਾਂ ਸਾਥੀ ਜਿੰਦਗੀ ਜਿੰਦਾਬਾਦ ਦਾ ਸਹਿਯੋਗ ਕਰ ਰਹੇ ਹਨ।